ਪਰਗਮਨ ਦਾ ਅਪਰਾਧ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Offence of adultry_ਪਰਗਮਨ ਦਾ ਅਪਰਾਧ: ਸੋਮਿਤਰੀ ਵਿਸ਼ਨੂੰ ਬਨਾਮ ਭਾਰਤ ਦਾ ਸੰਘ (ਏ ਆਈ ਆਰ 1985 ਐਸ ਸੀ 1618) ਵਿਚ ਸਰਵ ਉੱਚ ਅਦਾਲਤ ਅਨੁਸਾਰ ਭਾਰਤੀ ਦੰਡ ਸੰਘਤਾ ਦੀ ਧਾਰਾ 497 ਵਿਚ ਯਥਾ- ਪਰਿਭਾਸ਼ਤ ਪਰਗਮਨ ਦਾ ਅਪਰਾਧ ਕੇਵਲ ਮਰਦ ਦੁਆਰਾ ਕੀਤਾ ਜਾ ਸਕਦਾ ਹੈ ਨ ਕਿ ਇਸਤਰੀ ਦੁਆਰਾ। ਉਸ ਧਾਰਾ ਵਿਚ, ਦਰਅਸਲ ਸਪਸ਼ਟ ਤੌਰ ਤੇ ਉਪਬੰਧ ਕੀਤਾ ਗਿਆ ਹੈ ਕਿ ਪਤਨੀ ਨੂੰ ਸ਼ਹਿ ਦੇਣ ਵਾਲੀ ਦੇ ਤੌਰ ਤੇ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਆਧਾਰ ਤੇ ਵੀ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਹੀਂ ਕਿ ਉਸ ਧਾਰਾ ਵਿਚ ਪਤਨੀ ਨੂੰ ਪਤੀ ਉਤੇ ਪਰਗਮਨ ਦੇ ਕਾਰਨ ਮੁਕੱਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਪਸ਼ਟ ਹੈ ਕਿ ਕਾਨੂੰਨ ਵਿਚ ਚਿਤਵਿਆ ਇਹ ਗਿਆ ਹੈ ਕਿ ਪਤਨੀ ਜੋ ਕਿਸੇ ਹੋਰ ਮਰਦ ਨਾਲ ਨਾਜਾਇਜ਼ ਸਬੰਧ ਪਾਲਦੀ ਹੈ, ਉਹ ਪੀੜਤ ਧਿਰ ਹੈ, ਨ ਕਿ ਜੁਰਮ ਕਰਨ ਵਾਲੀ। ਧਾਰਾ 497 ਵਿਚ ਯਥਾ-ਪਰਿਭਾਸ਼ਤ, ਪਰਗਮਨ ਦੇ ਅਪਰਾਧ ਬਾਰੇ ਵਿਧਾਨ ਮੰਡਲ ਦਾ ਇਹ ਵਿਚਾਰ ਕੰਮ ਕਰ ਰਿਹਾ ਹੈ ਕਿ ਇਹ ਵਿਆਹਕ ਘਰ ਦੀ ਪਵਿਤਰਤਾ ਦੇ ਵਿਰੁੱਧ ਅਪਰਾਧ ਹੈ। ਇਹ ਇਕ ਅਜਿਹਾ ਕੰਮ ਹੈ, ਜਿਵੇਂ ਆਮ ਵੇਖਣ ਵਿਚ ਆਉਂਦਾ ਹੈ, ਜੋ ਮਰਦ ਦੁਆਰਾ ਕੀਤਾ ਜਾਂਦਾ ਹੈ। ਇਸ ਲਈ ਉਹ ਮਰਦ  ਕਾਨੂੰਨ ਦੇ ਜਾਲ ਅੰਦਰ ਲਿਆਂਦੇ ਗਏ ਹਨ ਜੋ ਉਸ ਪਵਿਤਰਤਾ ਨੂੰ ਦੂਸ਼ਿਤ ਕਰਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.